MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਕੁੱਛ ਸਾਲ ਬੀਤੇ ਸਾਂਈ ਜੀ ਜਵਾਨ ਹੋਏ, ਕਹਿੰਦੇ ਨੇ ਰੱਬ ਦੀ ਰਾਹ ਤੇ ਚਲਨ ਲਈ ਗੁਰੂ ਦੀ ਲੋੜ ਪੇਂਦੀ ਹੈ, ਬਾਬਾ ਮੁਰਾਦ ਸ਼ਾਹ ਜੀ ਦੀ ਪੂਰੀ ਕ੍ਰਿਪਾ ਤੇ ਸ਼ਕਤੀ ਸੀ ਸਾਂਈ ਜੀ ਦੇ ਨਾਲ, ਪਰ ਉਸਨੂੰ ਜਾਗ੍ਰਿਤ ਕਰਨ ਲਈ ਕਿਸੇ ਸੱਚੇ ਸਤਗੁਰੂ ਦੀ ਲੋੜ ਸੀ. ਸਾਂਈ ਜੀ ਗੁਰੂ ਦੀ ਖੋਜ ਲਈ ਘਰੋਂ ਨਿਕਲ ਗਏ. ਸਾਂਈ ਜੀ ਕਈ ਜਗ੍ਹਾਂ ਗਏ, ਕਦੇ ਕਾਸ਼ੀ ਤੇ ਕਦੀ ਹਰਿਦ੍ਵਾਰ, ਤੇ ਇੱਕ ਵਾਰ ਉਨ੍ਹਾਂ ਗਾਤਰਾ ਵੀ ਗਲ ਵਿੱਚ ਪਾਇਆ, ਬਹੁਤ ਲਭਿੱਆ ਪਰ ਕੋਈ ਐਸਾ ਨਾ ਮਿਲਿਆ ਜੋ ਤੀਸਰੀ ਅੱਖ਼ ਖੋਲ ਸਕੇ. ਫੇਰ ਇੱਕ ਦਿਨ ਸਾਂਈ ਜੀ ਬਾਪੂ ਬ੍ਰਹਮ ਜੋਗੀ ਜੀ ਦੇ ਡੇਰੇ ਨਕੋਦਰ ਵਿੱਚ ਪਹੁੰਚ ਗਏ. ਬਾਪੂ ਜੀ ਗੁੱਗਾ ਜਾਹਰ ਪੀਰ ਜੀ ਦੀ ਸਾਧਨਾ ਕਰਦੇ ਸੀ, ਤੇ ਗੁੱਗਾ ਜਾਹਰ ਪੀਰ ਨੂੰ ਪੂਰੀ ਤਰ੍ਹਾਂ ਪੁੱਜੇ ਹੋਏ ਸੀ. ਸਾਂਈ ਜੀ ਉਨ੍ਹਾਂ ਦੇ ਡੇਰੇ ਜਾਕੇ ਦੂਰ ਬੈਠ ਗਏ. ਬਾਪੂ ਜੀ ਨੇ ਲਾਡੀ ਕਹਿਕੇ ਆਵਾਜ਼ ਮਾਰੀ, ਕੋਲ ਬੁਲਾਇਆ ਤੇ ਪੁੱਛਿਆ "ਮੁਰਾਦ ਸ਼ਾਹ ਬਣਨਾ ?" ਸਾਂਈ ਜੀ ਕਹਿੰਦੇ ਹਾਂਜੀ ਬਣਨਾ. ਬਾਪੂ ਜੀ ਕਹਿੰਦੇ ਠੀਕ ਹੈ ਫੇਰ ਹੁਣ ਤੈਨੂੰ ਮੁਰਾਦ ਸ਼ਾਹ ਬਣਾਕੇ ਹੀ ਭੇਜਾਂਗੇ.

ਬਾਪੂ ਜੀ ਨੇ ਸਾਂਈ ਜੀ ਨੂੰ ਆਪਣਾ ਮੁਰੀਦ ਬਣਾ ਲਿਆ ਤੇ ਆਪਣੇ ਕੋਲ ਹੀ ਰੱਖ ਲਿਆ, ਰੋਜ਼ ਇਮਤਿਹਾਨ ਲਏ ਤੇ ਪੱਕਾ ਕਰਦੇ ਗਏ. ਬਾਪੂ ਜੀ ਕੋਲ ਇੱਕ ਹੋਰ ਬੱਚਾ ਵੀ ਰਹਿੰਦਾ ਸੀ ਜਿਸਦਾ ਨਾਮ ਸੀ ਮੋਹਨ, ਜੋ ਉਨ੍ਹਾਂ ਦਾ ਰਿਸ਼ਤੇਦਾਰ ਸੀ. ਮੋਹਨ ਵੀ ਉਨ੍ਹਾਂ ਦਾ ਮੁਰੀਦ ਬਣਨਾ ਚਾਹੁੰਦਾ ਸੀ ਤੇ ਉਨ੍ਹਾਂ ਪੀਢ਼ਿ ਵਿੱਚ ਅੱਗੇ ਚਲਣਾ ਚਾਹੁੰਦਾ ਸੀ. ਪਰ ਚੱਲਦਾ ਓਹੀ ਹੈ ਜਿਸਨੂੰ ਗੁਰੂ ਆਪ ਚੁਣੇ, ਤੇ ਜਿਸਦਾ ਗੁਰੂ ਲਈ ਪੂਰਾ ਸਮਰਪਣ ਹੋਵੇ. ਬਾਪੂ ਜੀ ਰੋਜ਼ ਆਪਣੇ ਸ਼ਰੀਰ ਤੇ ਦਵਾਈ ਲਗਾਉਂਦੇ ਸੀ ਕਿਓਂਕਿ ਇੱਕ ਵਾਰ ਬਾਪੂ ਜੀ ਨੇ ਅਪਣੇ ਆਪ ਨੂੰ ਅੱਗ ਲਗਾ ਲਈ ਸੀ, ਜਦੋਂ ਉਨ੍ਹਾਂ ਨੂੰ ਵਿਆਹ ਲਈ ਜੋਰ ਲਗਾਇਆ ਸੀ. ਬਾਪੂ ਜੀ ਅਕਸਰ ਆਵਾਜ਼ ਮਾਰਕੇ ਮੋਹਨ ਨੂੰ ਤੇ ਸਾਂਈ ਜੀ ਨੂੰ ਬੁਲਾਂਦੇ, ਪਹਿਲਾਂ ਮੋਹਨ ਨੂੰ ਪੁੱਛਦੇ " ਤੂੰ ਕੌਣ ਹੈਂ " ਮੋਹਨ ਨੇ ਕਹਿਣਾ ਮੈਂ ਤੁਹਾਡਾ ਬੱਚਾ, ਉਸ ਵਿੱਚ ਰਿਸ਼ਤੇਦਾਰੀ ਦਾ ਘਮੰਡ ਸੀ, ਬਾਪੂ ਜੀ ਕਹਿੰਦੇ ਫਿਰ ਇਹ ਦਵਾਈ ਜੋ ਹੱਥ ਤੇ ਲੱਗੀ ਹੈ ਇਸਨੂੰ ਚੱਟ ਕੇ ਦਿਖਾ, ਮੋਹਨ ਡਰ ਜਾਂਦਾ ਤੇ ਮਨ੍ਹਾ ਕਰ ਦਿੰਦਾ, ਬਾਪੂ ਜੀ ਫੇਰ ਸਾਂਈ ਜੀ ਨੂੰ ਪੁੱਛਦੇ "ਲਾਡੀ ਤੂੰ ਕੌਣ ਹੈਂ ?" ਸਾਂਈ ਜੀ ਕਹਿੰਦੇ ਤੁਹਾਡੇ ਦਰ ਦਾ ਦਰਵੇਸ਼, ਬਾਪੂ ਜੀ ਕਹਿੰਦੇ ਫੇਰ ਇਹ ਦਵਾਈ ਚੱਟ, ਸਾਂਈ ਜੀ ਚੱਟਣ ਲਗ ਜਾਂਦੇ. ਸਾਂਈ ਜੀ ਨੇ ਚੱਟਣੀ ਤਾਂ ਉਨ੍ਹਾਂ ਨੂੰ ਇੱਦਾਂ ਲੱਗਣਾ ਜਿਵੇਂ ਆਈਸ ਕ੍ਰੀਮ ਖਾ ਰਹੇ ਨੇ.

ਅਕਸਰ ਜਦੋਂ ਵੀ ਸਾਂਈ ਜੀ ਬਾਪੂ ਜੀ ਦੇ ਡੇਰੇ ਤੋਂ ਬਾਹਰ ਜਾਂਦੇ ਤਾਂ ਉਨ੍ਹਾਂ ਦੀ ਆਗਿਆ ਲੈਕੇ ਜਾਂਦੇ ਤੇ ਜਦੋਂ ਵਾਪਿਸ ਆਉਣਾ ਤਾਂ ਬਾਹਰ ਆਕੇ ਇੱਕ ਵਾਰ ਆਵਾਜ਼ ਦੇਣੀ "ਬਾਪੂ ਮੈਂ ਆਗਿਆ". ਜਦੋਂ ਤਕ ਬਾਪੂ ਜੀ ਨੇ "ਆਜਾ ਅੰਦਰ" ਨਹੀਂ ਕਹਿਣਾ ਉਦੋਂ ਤਕ ਸਾਂਈ ਜੀ ਡੇਰੇ ਦੇ ਬਾਹਰ ਖੜੇ ਰਹਿੰਦੇ ਫੇਰ ਚਾਹੇ ਰਾਤ ਹੋਜਾਵੇ ਯਾ ਸਵੇਰਾ. ਕਦੀ ਕਦੀ ਗਰਮੀ ਦੇ ਦਿਨਾਂ ਵਿੱਚ ਬਾਪੂ ਜੀ ਲੱਕੜੀ ਦੀ ਪੌੜ੍ਹੀ ਛੱਤ ਨਾਲ ਲਗਾ ਲੇਂਦੇ ਤੇ ਨਿੱਚੇ ਰੇਤਾ ਬਿਛਵਾ ਦਿੰਦੇ, ਰੇਤਾ ਗਰਮੀ ਨਾਲ ਭਖਿਆ ਹੁੰਦਾ ਸੀ. ਫੇਰ ਉਨ੍ਹਾਂ ਪਹਿਲਾਂ ਮੋਹਨ ਨੂੰ ਆਵਾਜ਼ ਮਾਰਨੀ ਤੇ ਪੁੱਛਨਾ "ਮੋਹਨ ਤੂੰ ਕੌਣ ਹੈਂ ?" ਮੋਹਨ ਨੇ ਕਹਿਣਾ ਤੁਹਾਡਾ ਬੱਚਾ. ਬਾਪੂ ਜੀ ਨੇ ਕਹਿਣਾ ਫੇਰ ਪੌੜੀ ਚੜ, ਪਰ ਪੁੱਠੀ ਚੜਨੀ. ਮੋਹਨ ਕਹਿੰਦਾ ਬਾਪੂ ਜੀ ਮੈਂ ਗਿਰ ਜਾਵਾਂਗਾ ਤੇ ਮਨਾ ਕਰ ਦਿੰਦਾ. ਫਿਰ ਬਾਪੂ ਜੀ ਨੇ ਸਾਂਈ ਜੀ ਨੂੰ ਪੁੱਛਨਾ "ਲਾਡੀ ਤੂੰ ਕੌਣ ਹੈਂ ?" ਸਾਂਈ ਜੀ ਨੇ ਕਹਿਣਾ ਤੁਹਾਡੇ ਦਰ ਦਾ ਦਰਵੇਸ਼, ਬਾਪੂ ਜੀ ਨੇ ਕਹਿਣਾ ਪੌੜੀ ਚੜ ਫਿਰ ਪਰ ਪੁੱਠੀ ਚੜਨੀ. ਸਾਂਈ ਜੀ ਨੇ ਪਹਿਲਾਂ ਆਪਣੇ ਗੁਰੂ (ਬਾਪੂ ਜੀ) ਨੂੰ ਮੱਥਾ ਟੇਕਣਾ ਫੇਰ ਪਿਛਲੇ ਪਾਸੋਂ ਲੱਤਾਂ ਫਸਾ ਫਸਾ ਕੇ ਚੜ੍ਹਨ ਲਗ ਜਾਂਦੇ, ਜਦੋਂ ਉੱਪਰ ਤਕ ਪਹੁੰਚ ਜਾਂਦੇ ਤਾਂ ਬਾਪੂ ਜੀ ਲੱਤ ਮਾਰਦੇ ਤੇ ਸਾਂਈ ਜੀ ਰੇਤੇ ਤੇ ਗਿਰ ਜਾਂਦੇ. ਸਾਂਈ ਜੀ ੳੱਠਣ ਲਗਦੇ ਤਾਂ ਬਾਪੂ ਜੀ ਕਹਿੰਦੇ ਪਿਆ ਰਿਹ. ਤਪਦੀ ਧੁੱਪ ਵਿੱਚ ਪਏ ਰਹਿੰਦੇ ਗੁਰੂ ਦਾ ਆਦੇਸ਼ ਸਮਝਕੇ. ਲੋਕਾਂ ਨੂੰ ਜ਼ੁਲਮ ਲਗਦਾ ਸੀ, ਪਰ ਸਾਂਈ ਜੀ ਨੂੰ ਇੱਦਾਂ ਲੱਗਣਾ ਜਿਵੇਂ ਠੰਡੇ ਘਾ ਤੇ ਪਏ ਨੇ.

ਸਾਂਈ ਜੀ ਇੱਕ ਵੱਡੇ ਜੈਲਦਾਰਾਂ ਦੇ ਪਰਿਵਾਰ ਤੋਂ ਸੀ, ਤੇ ਇੱਕ ਵਾਰ ਗੁਰੂਰ ਵਿੱਚ ਓਹ ਕਿਸੇ ਨੂੰ ਇਹ ਕਿਹ ਬੈਠੇ, ਤਾਂ ਬਾਪੂ ਜੀ ਨੇ ਚੌਂਕ ਵਿੱਚ ਕੱਚ ਦੀ ਬੋਤਲ ਪੱਥਰ ਉੱਤੇ ਮਾਰੀ ਸ਼ੀਸ਼ਾ ਬਿਖਰ ਗਿਆ. ਤੇ ਬਾਪੂ ਜੀ ਕਹਿੰਦੇ ਚੱਲ ਵੀ ਲਾਡੀ ਅੱਜ ਤੇਰਾ ਨਾਚ ਦੇਖੀਏ, ਲੋਕਾਂ ਨੇ ਬਾਪੂ ਜੀ ਨੂੰ ਬੇਨਤੀ ਕੀਤੀ ਮਾਫ਼ੀ ਦੇਣ ਲਈ, ਪਰ ਉਨ੍ਹਾਂ ਕਿਹਾ ਇਸ ਵਿੱਚੋਂ ਜੈਲਦਾਰੀ ਦੀ ਬੂ ਕੱਢ ਰਿਹਾਂ. ਨਾਚ ਨਚਾਉਣ ਵਾਲਾ ਵੀ ਕੈਸਾ ਹੋਵੇਗਾ ਤੇ ਨੱਚਣ ਵਾਲਾ ਵੀ ਕੈਸਾ ਹੋਵੇਗਾ. ਫਕ਼ੀਰੀ ਬਹੁਤ ਔਖੀ ਹੈ. ਕੋਈ ਲੱਖ਼ਾਂ ਚੋਂ ਇੱਕ ਹੀ ਗੁਰੂ ਦੇ ਰਸਤੇ ਤੇ ਪੂਰੀ ਇਮਾਨਤ ਨਾਲ ਚੱਲ ਸਕਦਾ ਹੈ, ਤੇ ਜੋ ਚੱਲ ਜਾਂਦਾ ਓਹ ਸਬ ਪਾ ਜਾਂਦਾ. ਇੱਦਾਂ ਹੀ ਸਮਾਂ ਲੰਗਦਾ ਰਿਹਾ ਇੱਕ ਵਾਰ ਸਾਂਈ ਜੀ ਦੀ ਨਜ਼ਰ ਥੋੜੀ ਕਮਜ਼ੋਰ ਹੋ ਗਈ, ਤੇ ਇੱਕ ਡਾਕਟਰ ਉਨ੍ਹਾਂ ਦਾ ਚਸ਼ਮਾ ਬਣਾਉਣ ਆਗਿਆ, ਬਾਪੂ ਜੀ ਡਾਕਟਰ ਨੂੰ ਕਹਿੰਦੇ “ਮਸ਼ੀਨਾਂ ਬਾਹਰ ਲੈਜਾ, ਇਹ ਅੱਖ ਯਾਰ ਦੀ ਹੈ , ਉਸਦੀ ਮਰਜ਼ੀ ਹੈ ਇਸਨੂੰ ਦੇਖਣ ਦੇਵੇ, ਉਸਦੀ ਮਰਜ਼ੀ ਹੈ ਇਸਨੂੰ ਅੰਦਰੋਂ ਦੇਖਣ ਦੇਵੇ”.