MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਸਾਂਈ ਜੀ 16 ਸਾਲ ਬਾਪੂ ਜੀ ਕੋਲ ਰਹੇ, ਤੇ ਉਨ੍ਹਾਂ ਦੀ ਸੰਪੂਰਨ ਆਗਿਆ ਦਾ ਪਾਲਣ ਕਰਕੇ ਉਨ੍ਹਾਂ ਦੇ ਸਬਤੋਂ ਪਿਆਰੇ ਬਣ ਗਏ, ਇੱਕ ਵਾਰ ਬਾਪੂ ਜੀ ਨੇ ਜ਼ਮੀਨ ਦੇ 30 ਫੁੱਟ ਥੱਲੇ ਖੂਹ ਪਟਵਾਇਆ ਉਸ ਵਿਚ੍ਹ ਬੈਠਣ ਦੀ ਜਗਹਾਂ ਬਣਾਈ, ਉਨ੍ਹਾਂ ਪਹਿਲਾਂ ਮੋਹਨ ਨੂੰ ਪੁੱਛਿਆ "ਖੂਹ੍ਹ ਵਿੱਚ ਬੈਠੇਂਗਾ ?" ਮੋਹਨ ਤਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਕੱਮਾਂ ਤੋਂ ਡਰਦਾ ਸੀ, ਉਸਨੇ ਮਨ੍ਹਾ ਕਰ ਦਿੱਤਾ, ਜਿੱਥੇ ਗੁਰੂ ਤੇ ਭਰੋਸਾ ਹੋਵੇ ਉੱਥੇ ਡਰ ਨਹੀਂ ਰਿਹੰਦਾ, ਇਹ ਇਮਤਿਹਾਨ ਕੋਈ ਜ਼ੁਲਮ ਲਈ ਨਹੀਂ ਬਲਕੀ ਪਰਖ ਲਈ ਹੁੰਦੇ ਨੇ. ਫਿਰ ਸਾਂਈ ਜੀ ਨੂੰ ਪੁੱਛਿਆ “ਖੂਹ ਵਿੱਚ ਬੈਠੇਂਗਾ ?”. ਸਾਂਈ ਜੀ ਕਹਿੰਦੇ ਹਾਂਜੀ ਬੈਠੂੰਗਾ. ਬਾਪੂ ਜੀ ਨੇ ਖੂਹ੍ਹ ਵਿੱਚ ਸਬਤੋਂ ਥੱਲੇ ਸਾਂਈ ਜੀ ਨੂੰ ਬਿਠਾਇਆ ਤੇ 20 ਫੂੱਟ ਤੇ ਆਪ ਬੈਠੇ ਫਿਰ ਉੱਪਰੋਂ ਬੰਦ ਕਰ ਲਿਆ ਕੁੱਛ ਦਿਨ ਵਿੱਚ ਹੀ ਰਹੇ ਤੇ ਬਾਹਰ ਨਿਕਲੇ. ਫੇਰ ਬਾਪੂ ਜੀ ਕੱਲੇ ਹੀ ਖੂਹ ਵਿੱਚ ਬੈਠ ਗਏ ਤੇ ੳੱਪਰੋਂ ਬੰਦ ਕਰ ਲਿਆ, ਦਿਨ ਲੰਗਦੇ ਰਹੇ ਪਰ ਬਾਪੂ ਜੀ ਬਾਹਰ ਨਾ ਆਏ, ਫੇਰ ਕੁੱਛ ਮਹੀਨੇ ਲਂਗ ਗਏ ਪਰ ਬਾਪੂ ਜੀ ਬਾਹਰ ਨਾ ਆਏ, ਪਰ ਸਾਂਈ ਜੀ ਬਾਪੂ ਜੀ ਨੂੰ ਯਾਦ ਕਰਦੇ ਰਹਿੰਦੇ ਤੇ ਉਸੀ ਤਰ੍ਹਾਂ ਅਨੁਸ਼ਾਸਨ ਨਾਲ ਰਹਿੰਦੇ ਜਿਸ ਤਰ੍ਹਾਂ ਬਾਪੂ ਜੀ ਦੇ ਸਾਹਮਣੇ ਰਹਿੰਦੇ ਸੀ. ਸਵਾ ਸਾਲ ਬਾਅਦ ਬਾਪੂ ਜੀ ਬਾਹਰ ਨਿਕਲੇ, ਉਸ ਦਿਨ ਮੇਲਾ ਲੱਗਿਆ ਹੋਇਆ ਸੀ, ਬਾਪੂ ਜੀ ਆਪਣੀ ਮੌਜ ਵਿੱਚ ਆ ਗਏ ਤੇ ਸਾਂਈ ਜੀ ਨੂੰ ਲਾਡੀ ਕਿਹ ਕੇ ਆਵਾਜ਼ ਮਾਰੀ, ਕੋਲ ਬੁਲਾਇਆ ਤੇ ਘੁੰਗਰੂ ਦਿੰਦੇ ਹੋਏ ਕਿਹਾ "ਸ਼ੇਰਨੀ ਦਾ ਇੱਕ ਹੀ ਬੱਚਾ ਹੁੰਦਾ ਤੇ ਲੱਖਾਂ ਤੇ ਭਾਰੀ ਹੁੰਦਾ" ਕਹਿੰਦੇ ਤੂੰ ਬਣ ਗਿਆ ਮੁਰਾਦ ਸ਼ਾਹ. ਤੇ ਅੱਜ ਤੋਂ ਬਾਦ ਦੁਨੀਆ ਤੈਨੂੰ ਲਾਡੀ ਸ਼ਾਹ ਦੇ ਨਾਮ ਨਾਲ ਜਾਣੇਗੀ, ਤੇ ਕਿਹਾ ਜਾ ਹੁਣ ਆਪਣੇ ਮੁਰਸ਼ਦ ਬਾਬਾ ਮੁਰਾਦ ਸ਼ਾਹ ਜੀ ਦੀ ਜਗਹਾਂ ਤੇ ਬੈਠ, ਤੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰ |

ਸਾਂਈ ਜੀ ਨੇ ਫਿਰ ਬਾਬਾ ਮੁਰਾਦ ਸ਼ਾਹ ਡੇਰੇ ਦਾ ਨਿਰਮਾਣ ਸ਼ੁਰੂ ਕਰਵਾਇਆ, ਤੇ ਆਪ ਵੀ ਉੱਥੇ ਹੀ ਰਹਿਣ ਲੱਗੇ, ਕੁੱਛ ਸਾਲਾਂ ਬਾਦ ਇੱਕ ਬਹੁਤ ਹੀ ਖੂਬਸੁਰਤ ਦਰਬਾਰ ਬਣਿਆ. ਸਾਂਈ ਜੀ ਕੋਲ ਦਰਬਾਰ ਦਾ ਨਕਸ਼ਾ ਬਹੁਤ ਸਾਲ ਪਹਿਲਾਂ ਹੀ ਬਣਿਆ ਹੋਇਆ ਸੀ ਕੀ ਆਉਣ ਵਾਲਾ ਵਕ਼ਤ ਇਹ ਹੋਵੇਗਾ. ਸਾਂਈ ਜੀ ਹਰ ਸਾਲ ਬਾਬਾ ਮੁਰਾਦ ਸ਼ਾਹ ਜੀ ਦਾ ਉਰਸ (ਬਰਸੀ) ਮਨਾਉਂਦੇ ਤੇ ਕਵਾੱਲੀ ਵੀ ਹੁੰਦੀ. ਕਵਾੱਲੀ ਦੀ ਮਿਹਫਿਲ ਹਮੇਸ਼ਾ ਇੱਕ ਮਲੇਰਕੋਟਲੇ ਦੇ ਕਵਾਲ "ਕਰਾਮਾਤ ਅਲੀ & ਪਾਰਟੀ ਹੀ ਸ਼ੁਰੂ ਕਰਦੀ ਸੀ" ਜਿਨ੍ਹਾਂ ਦੀ ਪੀੜ੍ਹੀ ਬਾਬਾ ਮੁਰਾਦ ਸ਼ਾਹ ਜੀ ਦੇ ਸਮੇਂ ਦੀ ਚਲਦੀ ਆ ਰਹੀ ਹੈ , ਅੱਜ ਵੀ ਉਨ੍ਹਾਂ ਦੀ ਹੀ ਪੀੜ੍ਹੀ ਕ਼ਵਾੱਲੀ ਦੀ ਮਿਹਫਿਲ ਸ਼ੁਰੂ ਕਰਦੀ ਹੈ. ਇੱਕ ਵਾਰ ਸਾਂਈ ਜੀ ਨੇ ਪੈਸਿਆਂ ਦੀ ਪੰਡ ਬੰਨਕੇ ਉਨ੍ਹਾਂ ਨੂੰ ਦਿੱਤੀ ਤੇ ਕਿਹਾ ਕਰਾਮਾਤ ਅਲੀ ਤੇਰਾ ਮੇਰਾ ਹਿਸਾਬ ਪੂਰਾ. ਕਿਓਂਕਿ ਬਾਬਾ ਮੁਰਾਦ ਸ਼ਾਹ ਜੀ ਨੇ ਜੋ ਇੱਕ ਵਾਰ ਕੱਵਾਲਾਂ ਨੂੰ ਵਾਦਾ ਕੀਤਾ ਸੀ, ਕਿ ਤੁਹਾਡਾ ਹਿਸਾਬ ਤੁਹਾਡੇ ਪੁੱਤ ਤੇ ਤੁਹਾਡੇ ਪੋਤਿਆਂ ਨੂੰ ਲਾਡੀ ਸ਼ਾਹ ਜੀ ਪੂਰਾ ਕਰਣਗੇ. ਇਸੇ ਲਈ ਸਾਂਈ ਜੀ ਨੇ ਕਿੰਨੇ ਗੁਨ੍ਹਾ ਕਰਕੇ ਉਨ੍ਹਾਂ ਨੂੰ ਦਿੱਤੇ. ਮੁਰਸ਼ਦ ਦਾ ਕੀਤਾ ਵਾਦਾ ਉਨ੍ਹਾਂ ਲੋੜ ਤੋਂ ਵਧਕੇ ਪੂਰਾ ਕੀਤਾ.

ਕਹਿੰਦੇ ਨੇ ਗੁਰੂ ਨੇ ਜਿਸਨੂੰ ਚੁਣਿਆ ਹੋਵੇ ਓਹ ਖੁਦ ਇੱਕ ਦਿਨ ਆਪਣੇ ਗੁਰੂ ਕੋਲ ਪਹੁੰਚ ਹੀ ਜਾਂਦਾ ਹੈ. ਸਾਂਈ ਜੀ ਨੇ ਵੀ ਜਿਨ੍ਹਾਂ ਨੂੰ ਚੁਣਿਆ ਓਹ ਵੀ ਇਸੇ ਤਰ੍ਹਾਂ ਦਰਬਾਰ ਆਏ, ਜਿਨ੍ਹਾਂ ਦਾ ਨਾਮ ਹੈ ਗੁਰਦਾਸ ਮਾਨ ਵਿਸ੍ਹ੍ਵ ਪ੍ਰਸਿਧ ਗਾਇੱਕ ਤੇ ਬਹੁਤ ਹੀ ਨੇਕ ਦਿਲ ਇਨਸਾਨ. ਇੱਕ ਵਾਰ ਦੀ ਗੱਲ ਹੈ ਸੁਰਿੰਦਰ ਸ਼ਿੰਦਾ ਤੇ ਪੂਰਨ ਸ਼ਾਹ ਕੋਟੀ ਜੀ ਸਾਂਈ ਜੀ ਕੋਲ ਬੈਠੇ ਸੀ. ਸਾਂਈ ਜੀ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਕਿਹਾ “ਓਹ ਜਿਹੜਾ ਨੌਜਵਾਨ ਡਫਲੀ ਜੀ ਬਜਾਉਂਦਾ ਫਿਰਦਾ ਓਹ ਕਿੱਥੇ ਹੈ”, ਫਿਰ ਕਹਿੰਦੇ “ਤੈਨੂੰ ਮਿਲਦਾ ਤਾਂ ਹੋਣਾ, ਉਸਨੂੰ ਕਹੀਂ ਕੇ ਸਾਰੀ ਦੁਨੀਆ ਵਿੱਚ ਤਾਂ ਤੂੰ ਫਿਰਦਾ ਰਹਿਨਾ ਇੱਕ ਓਹ ਵੀ ਜਗ੍ਹਾਂ ਹੈ ਜਿੱਥੇ ਤੇਰੀ ਇੰਤਜ਼ਾਰ ਹੋ ਰਹੀ ਹੈ”.

ਫਿਰ ਇੱਕ ਵਾਰ 1982 ਵਿੱਚ ਫਿਲਮ "ਉੱਚਾ ਦਰ ਬਾਬੇ ਨਾਨਕ ਦਾ" ਦੀ ਸ਼ੂਟਿੰਗ ਤੇ ਸ਼ਿੰਦਾ ਜੀ ਨੇ ਗੁਰਦਾਸ ਮਾਨ ਜੀ ਦੇ ਨਾਲ ਗੱਲ ਕੀਤੀ ਕਿ ਤੁਹਾਨੂੰ ਸਾਡੇ ਸਾਂਈ ਜੀ ਬਹੁਤ ਯਾਦ ਕਰਦੇ ਨੇ, ਨਕੋਦਰ ਵਾਲੇ. ਗੁਰਦਾਸ ਜੀ ਨੇ ਸਿਹਜ ਦੇ ਵਿੱਚ ਕਿਹਾ ਕੀ ਜਦੋਂ ਉਨ੍ਹਾਂ ਦੀ ਮਰਜ਼ੀ ਹੋਵੇਗੀ ਜਰੂਰ ਚੱਲਾਂਗੇ. ਫੇਰ ਇੱਕ ਦਿਨ ਗੁਰਦਾਸ ਮਾਨ ਜੀ ਨੂੰ ਸੁਪਨਾ ਆਇਆ ਤੇ ਉਨ੍ਹਾਂ ਇੱਕ ਦਰਬਾਰ ਦੇਖਿਆ ਜਿੱਥੇ ਤਲਾਬ ਬਣਿਆ ਹੋਇਆ ਤੇ ਮੇਲਾ ਲੱਗਿਆ ਹੋਇਆ ਸੰਗਤਾਂ ਦਾ. ਸਵੇਰੇ ਉੱਠੇ ਤਾਂ ਸ਼ਿੰਦਾ ਜੀ ਦਾ ਫੋਨ ਆਇਆ ਕੀ ਅੱਜ ਵੀਰਵਾਰ ਹੈ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਚੱਲੀਏ ?. ਮਾਨ ਸਾਹਿਬ ਕਹਿੰਦੇ ਕੀ ਹਾਂ ਚਲਦੇ ਹਾਂ, ਵੈਸੇ ਵੀ ਮੈਂ ਇੱਕ ਸੁਪਨਾ ਦੇਖਿਆ. ਸ਼ਿੰਦਾ ਜੀ ਰਸਤੇ ਵਿੱਚ ਸਮਝਾ ਰਹੇ ਸੀ ਕੀ ਸਾਂਈ ਜੀ ਕੁੱਛ ਦੇਣ ਤਾਂ ਮਨਾ ਨਾ ਕਰੀਓ ਸਵੀਕਾਰ ਕਰ ਲਈਓ, ਕੋਈ ਨਾ ਨੁੱਕਰ ਨਾ ਕਰਨਾ. ਜਦੋਂ ਦਰਬਾਰ ਪਹੁੰਚੇ ਤਾਂ ਗੁਰਦਾਸ ਮਾਨ ਜੀ ਨੇ ਦੇਖਿਆ ਕੀ ਇਹ ਤਾਂ ਓਹੀ ਦਰਬਾਰ ਹੈ ਜੋ ਉਨ੍ਹਾਂ ਨੇ ਸੁਪਨੇ ਵਿੱਚ ਦੇਖਿਆ ਸੀ, ਗੁਰਦਾਸ ਮਾਨ ਜੀ ਸਾਂਈ ਜੀ ਕੋਲ ਬੈਠੇ ਫਿਰ ਚੱਲਦੇ ਚੱਲਦੇ ਗੱਲਾਂ ਹੋਈਆਂ, ਸਾਂਈ ਜੀ ਕਹਿੰਦੇ ਗੁਰਦਾਸ ਫੇਰ ਕੀ ਦੇਖਿਆ, ਗੁਰਦਾਸ ਜੀ ਕਹਿੰਦੇ ਇਹ ਦਰਬਾਰ ਤਾਂ ਮੈਂ ਸੁਪਨੇ ਵਿੱਚ ਦੇਖ ਲਿਆ ਸੀ, ਸਾਂਈ ਜੀ ਕਹਿੰਦੇ ਬਸ ਬਸ ਜਿਆਦਾਂ ਪਰਦੇ ਨੀ ਖੋਲੀਦੇ, ਫੇਰ ਸਾਂਈ ਜੀ ਨੇ ਆਪਣਾ ਚਸ਼ਮਾ ਉਤਾਰ ਕੇ ਗੁਰਦਾਸ ਜੀ ਦੇ ਲਗਾਇਆ ਤੇ ਪੁੱਛਿਆ ਦੇਖੀਂ ਠੀਕ ਹੈ ? ਮਾਨ ਸਾਹਿਬ ਕਹਿੰਦੇ ਥੋੜਾ ਜਾ ਢਿੱਲਾ ਹੈ ਸਾਂਈ ਜੀ ਨੇ ਉਸੀ ਸਮੇਂ ਵਾਪਸ ਖਿੱਚ ਲਿਆ ਤੇ ਕਿਹਾ ਜਿਸ ਦਿਨ ਫਿੱਟ ਆਗਿਆ ਉਸ ਦੀਨ ਲੈ ਲਵੀਂ.