MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਫਕਹਿੰਦੇ ਨੇ ਗੁਰੂ ਨੇ ਜਿਸਨੂੰ ਚੁਣਿਆ ਹੋਵੇ ਓਹ ਖੁਦ ਇੱਕ ਦਿਨ ਆਪਣੇ ਗੁਰੂ ਕੋਲ ਪਹੁੰਚ ਹੀ ਜਾਂਦਾ ਹੈ. ਸਾਂਈ ਜੀ ਨੇ ਵੀ ਜਿਨ੍ਹਾਂ ਨੂੰ ਚੁਣਿਆ ਓਹ ਵੀ ਇਸੇ ਤਰ੍ਹਾਂ ਦਰਬਾਰ ਆਏ, ਜਿਨ੍ਹਾਂ ਦਾ ਨਾਮ ਹੈ ਗੁਰਦਾਸ ਮਾਨ ਵਿਸ੍ਹ੍ਵ ਪ੍ਰਸਿਧ ਗਾਇੱਕ ਤੇ ਬਹੁਤ ਹੀ ਨੇਕ ਦਿਲ ਇਨਸਾਨ. ਇੱਕ ਵਾਰ ਦੀ ਗੱਲ ਹੈ ਸੁਰਿੰਦਰ ਸ਼ਿੰਦਾ ਤੇ ਪੂਰਨ ਸ਼ਾਹ ਕੋਟੀ ਜੀ ਸਾਂਈ ਜੀ ਕੋਲ ਬੈਠੇ ਸੀ. ਸਾਂਈ ਜੀ ਨੇ ਸੁਰਿੰਦਰ ਸ਼ਿੰਦਾ ਜੀ ਨੂੰ ਕਿਹਾ “ਓਹ ਜਿਹੜਾ ਨੌਜਵਾਨ ਡਫਲੀ ਜੀ ਬਜਾਉਂਦਾ ਫਿਰਦਾ ਓਹ ਕਿੱਥੇ ਹੈ”, ਫਿਰ ਕਹਿੰਦੇ “ਤੈਨੂੰ ਮਿਲਦਾ ਤਾਂ ਹੋਣਾ, ਉਸਨੂੰ ਕਹੀਂ ਕੇ ਸਾਰੀ ਦੁਨੀਆ ਵਿੱਚ ਤਾਂ ਤੂੰ ਫਿਰਦਾ ਰਹਿਨਾ ਇੱਕ ਓਹ ਵੀ ਜਗ੍ਹਾਂ ਹੈ ਜਿੱਥੇ ਤੇਰੀ ਇੰਤਜ਼ਾਰ ਹੋ ਰਹੀ ਹੈ”.

ਸਫਿਰ ਇੱਕ ਵਾਰ 1982 ਵਿੱਚ ਫਿਲਮ "ਉੱਚਾ ਦਰ ਬਾਬੇ ਨਾਨਕ ਦਾ" ਦੀ ਸ਼ੂਟਿੰਗ ਤੇ ਸ਼ਿੰਦਾ ਜੀ ਨੇ ਗੁਰਦਾਸ ਮਾਨ ਜੀ ਦੇ ਨਾਲ ਗੱਲ ਕੀਤੀ ਕਿ ਤੁਹਾਨੂੰ ਸਾਡੇ ਸਾਂਈ ਜੀ ਬਹੁਤ ਯਾਦ ਕਰਦੇ ਨੇ, ਨਕੋਦਰ ਵਾਲੇ. ਗੁਰਦਾਸ ਜੀ ਨੇ ਸਿਹਜ ਦੇ ਵਿੱਚ ਕਿਹਾ ਕੀ ਜਦੋਂ ਉਨ੍ਹਾਂ ਦੀ ਮਰਜ਼ੀ ਹੋਵੇਗੀ ਜਰੂਰ ਚੱਲਾਂਗੇ. ਫੇਰ ਇੱਕ ਦਿਨ ਗੁਰਦਾਸ ਮਾਨ ਜੀ ਨੂੰ ਸੁਪਨਾ ਆਇਆ ਤੇ ਉਨ੍ਹਾਂ ਇੱਕ ਦਰਬਾਰ ਦੇਖਿਆ ਜਿੱਥੇ ਤਲਾਬ ਬਣਿਆ ਹੋਇਆ ਤੇ ਮੇਲਾ ਲੱਗਿਆ ਹੋਇਆ ਸੰਗਤਾਂ ਦਾ. ਸਵੇਰੇ ਉੱਠੇ ਤਾਂ ਸ਼ਿੰਦਾ ਜੀ ਦਾ ਫੋਨ ਆਇਆ ਕੀ ਅੱਜ ਵੀਰਵਾਰ ਹੈ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਚੱਲੀਏ? ਮਾਨ ਸਾਹਿਬ ਕਹਿੰਦੇ ਕੀ ਹਾਂ ਚੱਲਦੇ ਹਾਂ, ਵੈਸੇ ਵੀ ਮੈਂ ਇੱਕ ਸੁਪਨਾ ਦੇਖਿਆ. ਸ਼ਿੰਦਾ ਜੀ ਰਸਤੇ ਵਿੱਚ ਸਮਝਾ ਰਹੇ ਸੀ ਕੀ ਸਾਂਈ ਜੀ ਕੁੱਛ ਦੇਣ ਤਾਂ ਮਨਾ ਨਾ ਕਰੀਓ ਸਵੀਕਾਰ ਕਰ ਲਈਓ, ਕੋਈ ਨਾ ਨੁੱਕਰ ਨਾ ਕਰਨਾ. ਜਦੋਂ ਦਰਬਾਰ ਪਹੁੰਚੇ ਤਾਂ ਗੁਰਦਾਸ ਮਾਨ ਜੀ ਨੇ ਦੇਖਿਆ ਕੀ ਇਹ ਤਾਂ ਓਹੀ ਦਰਬਾਰ ਹੈ ਜੋ ਉਨ੍ਹਾਂ ਨੇ ਸੁਪਨੇ ਵਿੱਚ ਦੇਖਿਆ ਸੀ, ਗੁਰਦਾਸ ਮਾਨ ਜੀ ਸਾਂਈ ਜੀ ਕੋਲ ਬੈਠੇ ਫਿਰ ਚੱਲਦੇ ਚੱਲਦੇ ਗੱਲਾਂ ਹੋਈਆਂ, ਸਾਂਈ ਜੀ ਕਹਿੰਦੇ ਗੁਰਦਾਸ ਫੇਰ ਕੀ ਦੇਖਿਆ, ਗੁਰਦਾਸ ਜੀ ਕਹਿੰਦੇ ਇਹ ਦਰਬਾਰ ਤਾਂ ਮੈਂ ਸੁਪਨੇ ਵਿੱਚ ਦੇਖ ਲਿਆ ਸੀ, ਸਾਂਈ ਜੀ ਕਹਿੰਦੇ ਬਸ ਬਸ ਜਿਆਦਾਂ ਪਰਦੇ ਨੀ ਖੋਲੀਦੇ, ਫੇਰ ਸਾਂਈ ਜੀ ਨੇ ਆਪਣਾ ਚਸ਼ਮਾ ਉਤਾਰ ਕੇ ਗੁਰਦਾਸ ਜੀ ਦੇ ਲਗਾਇਆ ਤੇ ਪੁੱਛਿਆ ਦੇਖੀਂ ਠੀਕ ਹੈ? ਮਾਨ ਸਾਹਿਬ ਕਹਿੰਦੇ ਥੋੜਾ ਜਾ ਢਿੱਲਾ ਹੈ ਸਾਂਈ ਜੀ ਨੇ ਉਸੀ ਸਮੇਂ ਵਾਪਸ ਖਿੱਚ ਲਿਆ ਤੇ ਕਿਹਾ ਜਿਸ ਦਿਨ ਫਿੱਟ ਆਗਿਆ ਉਸ ਦਿਨ ਲੈ ਲਵੀਂ. ਜੋ ਕੀ ਇੱਕ ਬਹੁਤ ਵੱਡਾ ਇਸ਼ਾਰਾ ਸੀ.

ਫਿਰ 5 ਸਾਲ ਗੁਰਦਾਸ ਜੀ ਨਕੋਦਰ ਨਹੀਂ ਆਏ ਤੇ ਆਪਣੀ ਦਿਨ੍ਚਚਰਿਆ ਵਿੱਚ ਵਿਅਸਤ ਹੋ ਗਏ, ਉਸ ਵੇਲੇ ਗੁਰਦਾਸ ਜੀ ਨੂੰ ਕਾਫੀ ਚਿੰਤਾ ਰਹਿੰਦੀ ਸੀ ਕਿਉਂ ਕੀ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਜੀ ਦਾ Thyroid ਕਾਰਣ ਭਾਰ ਬਹੁਤ ਵੱਧ ਗਿਆ ਸੀ, ਉਨ੍ਹਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ, ਹਰ ਜਗ੍ਹਾ ਇਲਾਜ ਕਰਵਾਇਆ ਪਰ ਕੋਈ ਹਲ ਨਾ ਨਿਕਲਿਆ, ਫਿਰ ਗੁਰਦਾਸ ਜੀ ਦੇ ਇੱਕ ਦੋਸਤ ਦਵਿੰਦਰ ਸ਼ਾਯਰ ਨੇ ਖੰਨਾ ਸ਼ਿਹਰ ਤੋਂ ਫੋਨ ਕੀਤਾ ਤੇ ਦੱਸਿਆ ਕੀ ਓਹ ਇੱਕ ਪਹੁੰਚੇ ਹੋਏ ਪੰਡਿਤ ਨੂੰ ਜਾਣਦੇ ਹਨ ਤੇ ਤੁਸੀਂ ਆ ਜਾਓ. ਗੁਰਦਾਸ ਜੀ ਤੇ ਮਨਜੀਤ ਜੀ ਉਸ ਵੇਲੇ ਪਟਿਆਲੇ ਰਹਿੰਦੇ ਸੀ. ਤੇ ਓਹ ਅਗਲੇ ਹੀ ਦਿਨ ਖੰਨਾ ਵੱਲ ਨਿਕਲ ਪਏ, ਪਹੁੰਚਦੇ ਹੀ ਪੰਡਿਤ ਨੂੰ ਮਿਲੇ, ਤੇ ਪੰਡਿਤ ਨੇ ਦੱਸਿਆ ਕੀ ਤੁਹਾਡੇ ਤੇ ਰਾਹੂ ਕੇਤੂ ਦਾ ਚੱਕਰ ਹੈ ਤੇ ਬਹੁਤ ਸਾਰੇ ਉਪਾਏ ਲਿਖ ਦਿੱਤੇ. ਫੇਰ ਉਨ੍ਹਾਂ ਨਿਰਾਸ਼ ਹੋਕੇ ਗੱਡੀ ਵਾਪਸ ਪਟਿਆਲੇ ਵੱਲ ਮੋੜਨ ਲੱਗੇ, ਤਾਂ ਗੁਰਦਾਸ ਜੀ ਕਹਿੰਦੇ ਮਨਜੀਤ ਇੱਕ ਜਗ੍ਹਾਂ ਹੋਰ ਰਹ ਗਈ ਉੱਥੇ ਵੀ ਜਾਕੇ ਆਈਏ ਜਿੱਥੇ 5 ਸਾਲ ਪਹਿਲਾਂ ਗਏ ਸੀ, ਨਕੋਦਰ. ਮਨਜੀਤ ਜੀ ਕਹਿੰਦੇ ਚਲੋ. ਜਾਂਦੇ ਜਾਂਦੇ ਗੁਰਦਾਸ ਜੀ ਆਪਣੇ ਮੰਨ ਵਿੱਚ ਸੋਚ ਰਹੇ ਸੀ ਕੀ ਮੈਂ ਬਾਬਾ ਜੀ ਨੂੰ ਕੀ ਅਰਪਣ ਕਰੁਂਗਾ ਕਿਓਂਕੀ ਉਨ੍ਹਾਂ ਜਲਦੀ ਜਲਦੀ ਵਿੱਚ ਕੋਈ ਪ੍ਰਸ਼ਾਦ ਵੀ ਨਹੀਂ ਲਿਆ ਸੀ. ਗੁਰਦਾਸ ਜੀ ਦੇ ਇੱਕ ਘੜੀ ਬੰਨੀ ਹੁੰਦੀ ਸੀ ਜਿਸ ਵਿੱਚ ਛੋਟੇ ਛੋਟੇ ਹੀਰੇ ਜੜੇ ਹੁੰਦੇ ਸੀ ਉਨ੍ਹਾਂ ਮਨ ਵਿੱਚ ਸੋਚਿਆ ਕੀ ਘੜੀ ਦੇਦੁਂਗਾ, ਗੁਰਦਾਸ ਜੀ ਹਲੇ ਰਸਤੇ ਵਿੱਚ ਹੀ ਨੇ ਤੇ ਨਕੋਦਰ ਵਿੱਚ ਸਾਂਈ ਜੀ ਕੋਲ ਇੱਕ ਮੁੰਡਾ ਤੇ ਸ਼ਰਦਾ ਜੀ ਬੈਠੇ ਸੀ, ਸਾਂਈ ਜੀ ਉਨ੍ਹਾਂ ਨੂੰ ਪੁੱਛ ਰਹੇ ਸੀ “ਤੁਸੀਂ ਹੀਰਿਆਂ ਵਾਲੀ ਘੜੀ ਦੇਖੀ ਹੈ?” ਸ਼ਰਦਾ ਜੀ ਕਹਿੰਦੇ ਸਾਂਈ ਜੀ ਤੁਹਾਡੀ ਲੀਲਾ ਹੈ ਤੁਸੀਂ ਕੁੱਛ ਵੀ ਦਿਖਾ ਸਕਦੇ ਹੋੰ. ਸਾਂਈ ਜੀ ਕਹਿੰਦੇ ਤੁਹਾਨੂੰ ਹੀਰਿਆਂ ਵਾਲੀ ਘੜੀ ਦਿਖਾਉਂਦੇ ਹਾਂ ਅੱਜ. ਉਸੀ ਵੇਲੇ ਮੰਡਾਲੀ ਵਾਲੇ ਬਾਬਾ ਜੀ ਸਾਂਈ ਜੀ ਨੂੰ ਮੰਡਾਲੀ ਮੇਲੇ ਤੇ ਆਉਣ ਦਾ ਨਿਮੰਤਰਣ ਦੇਣ ਆਏ, ਤੇ ਕਹਿੰਦੇ ਕੀ ਸਾਡੇ ਮੇਲੇ ਤੇ ਸਾਰੇ ਕਲਾਕਾਰ ਗਾ ਗਏ ਪਰ ਕਦੀ ਗੁਰਦਾਸ ਨੀ ਆਇਆ, ਸਾਂਈ ਜੀ ਕਹਿੰਦੇ ਗੁਰਦਾਸ ਵੀ ਆਉਣ ਵਾਲਾ ਹੀ ਹੈ. ਮੰਡਾਲੀ ਵਾਲੇ ਬਾਬਾ ਜੀ ਨੂੰ ਪੂਰੀ ਗੱਲ ਦਾ ਨਹੀਂ ਪਤਾ ਸੀ ਕੀ ਸਾਂਈ ਜੀ ਨੇ ਕੀ ਕਿਹਾ.

ਫੇਰ ਮੰਡਾਲੀ ਵਾਲੇ ਬਾਬਾ ਜੀ ਚਲੇ ਗਏ ਤੇ ਗੁਰਦਾਸ ਮਾਨ ਜੀ ਦਰਬਾਰ ਪਹੁੰਚੇ, ਪ੍ਰਵੇਸ਼ ਕੀਤਾ, ਸਾਂਈ ਜੀ ਦਾ ਮੂੰਹ ਦੂਜੇ ਪਾਸੇ ਸੀ, ਗੁਰਦਾਸ ਜੀ ਉਨ੍ਹਾਂ ਨੂੰ ਮੱਥਾ ਟੇਕਣ ਲੱਗੇ ਤਾਂ ਸਾਂਈ ਜੀ ਕਹਿੰਦੇ ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਕੋਲ ਟੇਕ. ਗੁਰਦਾਸ ਜੀ ਮੱਥਾ ਟੇਕ ਕੇ ਸਾਂਈ ਜੀ ਕੋਲ ਵਾਪਸ ਆਏ ਉਨ੍ਹਾਂ ਕੋਲ ਬੈਠੇ ਤਾਂ ਸ਼ਰਦਾ ਜੀ ਕਹਿੰਦੇ ਸਾਂਈ ਜੀ ਗੁਰਦਾਸ ਸਾਡੇ ਕੋਲ ਇੱਕੋ ਵਾਰ ਆਇਆ ਫੇਰ ਨੀ ਆਇਆ, ਸਾਂਈ ਜੀ ਕਹਿੰਦੇ ਇਹ ਸਾਡੇ ਕੋਲ ਕਿੱਥੇ ਆਉਂਦੇ ਨੇ ਇਹ ਤਾਂ ਰਾਹੂ ਕੇਤੂ ਦੇ ਚੱਕਰਾਂ ਵਿੱਚ ਪਏ ਨੇ. ਗੁਰਦਾਸ ਜੀ ਰੋਨਾ ਸ਼ੁਰੂ ਹੋਗਏ ਤੇ ਮੰਨ ਵਿਚ੍ਹ ਬੋਲਦੇ ਰਹੇ "ਮੈਨੂੰ ਬਖ਼ਸ਼ ਦਿਓ, ਬਖਸ਼ ਦਿਓ" ਸਾਂਈ ਜੀ ਆਪਣੇ ਮੁੰਹ ਤੋਂ ਬੋਲ ਰਹੇ ਸੀ “ਜਾ ਬਖਸ਼ਤਾ ਜਾ ਬਖਸ਼ਤਾ" ਗੁਰੂ ਓਹੀ ਜਿਹਰਾ ਬਿਨਾ ਬੋਲੇ ਬਾਤ ਜਾਣੇ. ਤਾਹੀਂ ਸਿਆਣੇ ਕਹਿੰਦੇ ਨੇ ਪਾਣੀ ਪੀਏ ਛਾਂਨ ਕੇ ਤੇ ਗੁਰੂ ਬਣਾਈਏ ਜਾਣਕੇ. ਗੁਰਦਾਸ ਜੀ ਨੇ ਉਸ ਦਿਨ ਦੇਖ ਲਿਆ ਕੀ ਇਨ੍ਹਾਂ ਤੋ ਉੱਪਰ ਕੁੱਛ ਨਹੀਂ, ਉਨ੍ਹਾਂ ਨੂੰ ਸਾਕ੍ਸ਼ਾਤ ਰੱਬ ਦੀ ਤਸਵੀਰ ਸਾਂਈ ਜੀ ਚੋਂ ਦਿਖੀ. ਸਾਂਈ ਜੀ ਨੇ ਆਪਣੀ ਜੇਬ ਵਿਚੋਂ ਪੈਸੇ ਮੁੱਠੀ ਭਰਕੇ ਗੁਰਦਾਸ ਜੀ ਨੂੰ ਦਿੱਤੇ ਤੇ ਪੁਛਿੱਆ ਮੰਡਾਲੀ ਸ਼ਰੀਫ਼ ਮੇਲਾ ਹੈ ਉੱਥੇ ਗਾ ਜਾਏਂਗਾ? ਗੁਰਦਾਸ ਜੀ ਕਹਿੰਦੇ “ਜੋ ਆਗਿਆ”. ਫੇਰ ਗੁਰਦਾਸ ਜੀ ਜਾਣ ਲੱਗੇ ਤਾਂ ਸਾਂਈ ਜੀ ਨੇ ਆਵਾਜ਼ ਮਾਰੀ ਤੇ ਕਿਹਾ "ਘੜੀ?" ਗੁਰਦਾਸ ਜੀ ਮੁਸ੍ਕੁਰਾਏ, ਘੜੀ ਉਤਾਰਨ ਲੱਗੇ ਤਾਂ ਸਾਂਈ ਜੀ ਕਹਿੰਦੇ ਨਹੀਂ ਆਪਣੇ ਹੀ ਬੰਨੀ ਰੱਖ, ਗੁਰਦਾਸ ਜੀ ਕਹਿੰਦੇ ਨਹੀ ਸਾਂਈ ਜੀ ਤੁਸੀਂ ਸਵੀਕਾਰ ਕਰੋ, ਸਾਂਈ ਜੀ ਨੇ ਫੇਰ ਕਿਹਾ ਆਪਣੇ ਹੀ ਬੰਨੀ ਰੱਖ, ਕਹਿੰਦੇ " ਹੱਥ ਤੇ ਬੱਨੀਂ - ਦਿਲ ਤੇ ਬਣੀ ਇੱਕੋ ਗੱਲ ਹੈ" ਦਿਲ ਤੇ ਤਾਂ ਉਸ ਸਮੇ ਬਣ ਚੁਕੀ ਸੀ. ਗੁਰਦਾਸ ਜੀ ਨੇ ਫੇਰ ਮਿਨ੍ਨਤ ਕੀਤੀ ਤਾਂ ਸਾਂਈ ਜੀ ਨੇ ਕਿਹਾ ਠੀਕ ਹੈ ਫੇਰ ਬੱਨ ਲੇਨੇ ਹਾਂ, ਭਗਤ ਕੀ ਬੱਨੀਂ ਫੇਰ ਗੁਰੂ ਕਿਵੇਂ ਛੁੜਾਏ.


“ਬੇ ਪੀਰੇ ਦਾ ਜੰਮਣ ਤੇ ਮਰਣ ਕੋਈ ਨਹੀਂ, ਉਸਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ । ਸੌਂਹ ਰੱਬ ਦੀ ਦੀ ਵਲੀ ਨੀ ਹੋ ਸਕਦਾ, ਜਦ ਤਕ ਲੱਗਦੀ ਮੋਹਰ ਸਰਕਾਰ ਦੀ ਨਹੀਂ”