MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਕੋਈ ਵਿਰਲਾ ਹੀ ਲੱਖਾਂ ਚੋਂ ਇੱਕ ਪੱਕਾ ਮੁਰੀਦ ਬਣਦਾ ਗੁਰੂ ਦਾ, ਜਿਸ ਤਰ੍ਹਾਂ ਗੁਰਦਾਸ ਮਾਨ ਜੀ ਨੇ ਬਣ ਕੇ ਦਿਖਾਇਆ ਤੇ ਨਿਭਾਇਆ ਵੀ. ਇੱਕ ਵਾਰ ਦੀ ਗੱਲ ਹੈ , ਗੁਰਦਾਸ ਜੀ ਸਾਂਈ ਜੀ ਕੋਲ ਬੈਠੇ ਸੀ, ਉਸ ਵੇਲੇ ਉਨ੍ਹਾਂ ਦਾ ਬੂਟ ਪੋਲਿਸ਼ਾਂ ਵਾਲਾ ਗਾਣਾ ਬਹੁਤ ਮਸ਼ਹੂਰ ਹੋਇਆ ਸੀ, ਸਾਂਈ ਜੀ ਕਹਿੰਦੇ “ਕੀ ਗੱਲ ਵਈ ਗੁਰਦਾਸ ਸਾਰਾ ਦਿਨ ਬੂਟ ਪੋਲਿਸ਼ਾਂ ਹੀ ਚੱਲਦੀ ਰਹਿੰਦੀ TV ਤੇ” ਗੁਰਦਾਸ ਜੀ ਕਹਿੰਦੇ ਤੁਹਾਡੀ ਕ੍ਰਿਪਾ ਹੈ. ਸਾਂਈ ਜੀ ਕਹਿੰਦੇ “ਨਹੀਂ ਗੁਰੂ ਰਵਿਦਾਸ ਜੀ ਨੇ ਤੇਰੇ ਤੇ ਬਹੁਤ ਮਿਹਰ ਕੀਤੀ ਹੈ”. ਸਾਂਈ ਜੀ ਨੇ ਕਿਹਾ ਯਾਦ ਹੈ ਓਹ ਮੁੰਡਾ ਜਿਸ ਨਾਲ ਤੂੰ ਫੋਟੋ ਖਿਚਾ ਕੇ ਆਈਆਂ, ਇੱਕ ਵਾਰ ਮੁੱਲਾਂਪੁਰ ਵਿੱਚ ਗੁਰਦਾਸ ਮਾਨ ਜੀ ਦਾ ਪ੍ਰੋਗ੍ਰਾਮ ਹੋਇਆ ਸੀ ਜਿਸ ਵਿੱਚ ਪ੍ਰੋਗ੍ਰਾਮ ਤੋਂ ਬਾਅਦ ਬਹੁਤ ਲੋਗ ਫੋਟੋ ਖਿਚਵਾ ਰਹੇ ਸੀ ਗੁਰਦਾਸ ਜੀ ਦੇ ਨਾਲ, ਇੱਕ ਬੂਟ ਪੋਲਿਸ਼ਾਂ ਵਾਲਾ ਮੁੰਡਾ ਜਿਸਦੇ ਕੱਪੜੇ ਫਟੇ ਹੋਏ ਸੀ, ਓਹ ਵੀ ਫੋਟੋ ਖਿਚਵਾਨਾ ਚਾਹ ਰਿਹਾ ਸੀ, ਪਰ ਉਸਨੂੰ ਅੱਗੇ ਆਉਣ ਨਹੀਂ ਦੇ ਰਹੇ ਸੀ, ਗੁਰਦਾਸ ਜੀ ਦੀ ਨਜ਼ਰ ਉਸਤੇ ਪਈ ਤੇ ਉਨ੍ਹਾਂ ਸੇਵਾਦਾਰਾਂ ਨੂੰ ਕਿਹਾ ਕਿ ਉਸਨੂੰ ਆਉਣ ਦਵੋ, ਅੱਗੇ ਰੱਸੀਆਂ ਲੱਗੀਆਂ ਹੋਈਆਂ ਸੀ, ਗੁਰਦਾਸ ਜੀ ਨੇ ਕਿਹਾ ਖੋਲਦੇ ਰਸ੍ਸੀਆਂ ਤੇ ਆਜਾ ਸਟੇਜ ਤੇ. ਮੁੰਡਾ ਸਟੇਜ ਤੇ ਆਇਆ ਉਸਨੇ ਆਪਣੀ ਬੂਟ ਪੋਲਿਸ਼ਾਂ ਵਾਲੀ ਪੇਟੀ ਥੱਲੇ ਰਖੀ, ਤਾਂ ਗੁਰਦਾਸ ਜੀ ਕਹਿੰਦੇ ਨਾ ਥੱਲੇ ਨਾ ਰੱਖ, ਜਿਸ ਤਰ੍ਹਾਂ ਮੈਂ ਆਪਣੀ ਡਫਲੀ ਸੀਨੇ ਨਾਲ ਲਾਕੇ ਰੱਖੀ ਹੈ ਇਸੀ ਤਰ੍ਹਾਂ ਰੱਖਿਆ ਕਰ, ਰੋਟੀ ਰੋਜ਼ੀ ਹੈ, ਕਹਿੰਦੇ ਨਾ ਜਾਨੇ ਕਿਸ ਭੇਸ ਮੇਂ ਨਾਰਾਯਨ ਮਿਲ ਜਾਏ. ਉਸ ਬੱਚੇ ਨੇ ਫੋਟੋ ਖਿਚਵਾਈ ਤਾਂ ਗੁਰਦਾਸ ਜੀ ਨੇ ਜੱਸੀ ਨੂੰ ਕਿਹਾ ਕੀ ਫੋਟੋਗ੍ਰਾਫਰ ਨੂੰ ਪੈਸੇ ਦੇ ਦਵੀਂ ਤਾਂ ਜੋ ਇਸ ਨੂੰ ਫੋਟੋ ਮਿਲ ਜਾਵੇ. ਓਹ ਬੱਚਾ ਬਹੁਤ ਖੁਸ਼ ਹੋਇਆ, ਸਾਂਈ ਜੀ ਕਹਿੰਦੇ ਜਿਸ ਬੱਚੇ ਨਾਲ ਤੂੰ ਫੋਟੋ ਖਿਚਵਾਕੇ ਆਇਆ ਹੈਂ, ਓਹ ਬੱਚਾ ਗੁਰੂ ਰਵਿਦਾਸ ਜੀ ਦਾ ਹੈ, ਤੇ ਉਨ੍ਹਾਂ ਨੇ ਤੇਰੇ ਤੇ ਆਸ਼ੀਰਵਾਦ ਦਿੱਤਾ ਹੈ.

ਸਾਂਈ ਜੀ ਦੀ ਹਰ ਗੱਲ ਦੇ ਵਿੱਚ ਇੱਕ ਰਮਜ਼ ਹੁੰਦੀ ਸੀ. ਇੱਕ ਵਾਰ ਕੇਸਰੀ ਪੱਗ ਬੰਨਕੇ ਇੱਕ ਸਰਦਾਰ ਡੇਰੇ ਆਇਆ ਤੇ ਮਥਾ ਟੇਕਣ ਲੱਗਿਆ, ਤਾਂ ਸਾਂਈ ਜੀ ਨੇ ਕਿਹਾ “ਨਾ ਮਥਾ ਨੀ ਟੇਕਣਾ”, ਉਸਨੇ ਕਿਹਾ ਪਰ ਸਾਂਈ ਜੀ ਮੈਂ ਤਾਂ ਪੂਰੀ ਸ਼ਰਦਾ ਦੇ ਨਾਲ ਆਈਆਂ, ਸਾਂਈ ਜੀ ਨੇ ਕਿਹਾ ਇਹ ਕੇਸਰੀ ਨਿਸ਼ਾਨ ਸਾਡੇ ਦਾਤਾ ਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦਾ, ਜਿਨ੍ਹਾ ਨੇ 4 ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ ਤੇ ਸੱਤਵਾਂ ਆਪ ਵਾਰਿਆ. ਸੋ ਇਹ ਨਿਸ਼ਾਨ ਨੂੰ ਅਸੀਂ ਚੁਕਾਉਣਾ ਨੀ, ਜੇ ਮੱਥਾ ਟੇਕਣਾ ਹੋਵੇ ਤਾਂ ਕੋਈ ਹੋਰ ਪੱਗ ਬੰਨਕੇ ਆਜੀਂ. ਸਾਂਈ ਜੀ ਇੱਕ ਏਹੋਜੇ ਫਕ਼ੀਰ ਸੀ ਜੋ ਹਰ ਕਿਸੀ ਨਾਲ ਪਿਆਰ ਕਰਦੇ ਸੀ. ਚਾਹੇ ਦਰ ਤੇ ਆਇਆ ਸਵਾਲੀ ਹੋਵੇ ਜਾਂ ਕੋਈ ਜਾਨਵਰ, ਇੱਕ ਵਾਰ ਸਾਂਈ ਜੀ ਦੇ ਸ਼ਰੀਰ ਤੇ ਇੱਕ ਕੀੜਾ ਚੜਿਆ ਜਾ ਰਿਹਾ ਸੀ, ਇੱਕ ਬੰਦਾ ਕਹਿੰਦਾ ਸਾਂਈ ਜੀ ਕੀੜਾ, ਤੇ ਕੁਚ੍ਹ ਵੇਖਣ ਲੱਗਾ ਉਸਨੂੰ ਮਾਰਨ ਲਈ, ਸਾਂਈ ਜੀ ਕਹਿੰਦੇ ਤੂੰ ਕੀ ਚਾਹਨਾ ਮੈਂ ਇਸਨੂੰ ਮਾਰਦਾਂ, ਇਹ ਵੀ ਉਸਦਾ ਜੀਵ ਹੈ, ਜਿਸਦੀ ਜਾਨ ਲੇਣ ਦਾ ਹੱਕ ਸਾਨੂੰ ਨਹੀ ਹੈ.

ਸਾਂਈ ਜੀ ਦੀ ਤਰ੍ਹਾਂ ਲੋਗ ਵੀ ਸਾਂਈ ਜੀ ਨੂੰ ਬਹੁਤ ਪਿਆਰ ਕਰਦੇ ਸੀ, ਇੱਕ ਵਾਰ ਨਕੋਦਰ ਦਾ ਇੱਕ ਪਰਿਵਾਰ ਸਾਂਈ ਜੀ ਨੂੰ ਵਿਆਹ ਤੇ ਆਉਣ ਲਈ ਨਿਮੰਤ੍ਰਿਤ ਕਰਕੇ ਗਏ, ਵਿਆਹ ਵਾਲੇ ਦਿਨ ਉਨ੍ਹਾਂ ਦੇ ਘਰ ਸੱਪ ਨਿਕਲ ਆਇਆ, ਘਰਦਿਆਂ ਨੇ ਸੱਪ ਨੂੰ ਫੜ ਕੇ ਦੂਰ ਛੱਡ ਦਿੱਤਾ, ਅਗਲੇ ਦਿਨ ਸਾਂਈ ਜੀ ਕੋਲ ਗਏ , ਤੇ ਕਹਿੰਦੇ ਸਾਂਈ ਜੀ ਤੁਸੀਂ ਆਏ ਨੀ, ਸਾਂਈ ਜੀ ਕਹਿੰਦੇ ਤੁਸੀਂ ਤਾਂ ਮੈਨੂੰ ਮਾਰ ਹੀ ਦੇਣਾ ਸੀ, ਮੈਂ ਤਾਂ ਆਇਆ ਸੀ ਪਰ ਤੁਸੀਂ ਬਾਹਰ ਕੱਢਤਾ. ਉਨ੍ਹਾਂ ਦੀ ਲੀਲਾ ਕੋਈ ਵਿਰਲਾ ਹੀ ਸਮਝ ਸਕਦਾ ਸੀ. ਇਸੇ ਤਰ੍ਹਾਂ ਇੱਕ ਵਾਰ ਇੱਕ ਬੀਬੀ ਸਾਂਈ ਜੀ ਕੋਲ ਚਲੀ ਆ ਰਹੀ ਸੀ, ਸਾਂਈ ਜੀ ਨੇ ਸ਼ਰਦਾ ਜੀ ਨੂੰ ਕਿਹਾ ਇਹ ਤਾਂ ਓਹੀ ਬੀਬੀ ਹੈ ਜਿਹੜੀ ਮੁੰਡਾ ਮੰਗਕੇ ਗਈ ਸੀ ਪਿਛਲੇ ਸਾਲ. ਬੀਬੀ ਨੇ ਸਾਂਈ ਜੀ ਨੂੰ ਨਮਸ਼ਕਾਰ ਕੀਤਾ, ਸਾਂਈ ਜੀ ਨੇ ਪੁਛਿੱਆ ਬੀਬੀ ਮੁੰਡਾ ਹੋਗਿਆ ਸੀ ?. ਬੀਬੀ ਕਹਿੰਦੀ ਮੁੰਡਾ ਤਾਂ ਹੋ ਗਿਆ, ਪਰ ਥੋੜਾ ਜਿਹਾ ਪਿਲਪਿਲਾ ਹੈ, ਸਾਂਈ ਜੀ ਕਹਿੰਦੇ ਜਿਸ ਤਰ੍ਹਾਂ ਦੇ ਕੇਲੇ ਚਢ਼ਾਏ ਸੀ ਉਸ ਤਰ੍ਹਾਂ ਦਾ ਮੁੰਡਾ ਹੋਗਿਆ. ਸਾਂਈ ਜੀ ਅਕਸਰ ਇੱਕ ਨੁਕਤੇ ਵਿੱਚ ਪੂਰੀ ਗੱਲ ਕਰ ਦੇਂਦੇ ਸੀ

ਗੁਰਦਾਸ ਮਾਨ ਜੀ ਦੇ 2 ਐਕਸੀਡੇੰਟ ਵੀ ਹੋਏ ਸੀ ਇੱਕ 2001 ਦੇ ਵਿੱਚ ਤੇ ਇੱਕ 2007 ਦੇ ਵਿੱਚ , ਦੋਨੋ ਹੀ January ਦੇ ਵਿੱਚ ਹੋਏ. ਪਹਿਲੇ ਐਕਸੀਡੇੰਟ ਵਿੱਚ ਮਥੇ ਦੇ ਸੱਜੇ ਪਾਸੇ ਤੇ ਦੂਜੇ ਐਕਸੀਡੇੰਟ ਵਿੱਚ ਮੱਥੇ ਦੇ ਖੱਬੇ ਪਾਸੇ ਲੱਗੀ. ਗੁਰਦਾਸ ਜੀ ਕਹਿੰਦੇ ਸੀ ਸ਼ਾਇਦ ਮਾਲਕ ਨੇ ਕੋਈ ਤੱਕੜੀ ਬਰਾਬਰ ਕਰਨੀ ਸੀ, ਜਾਂ ਕੋਈ ਭਾਰ ਉਤਾਰਨਾ ਸੀ. ਗੁਰਦਾਸ ਮਾਨ ਜੀ ਦਾ ਪਿਹਲਾ ਐਕਸੀਡੇੰਟ 09-01-2001 ਨੂੰ ਹੋਇਆ, ਮਾਨ ਸਾਹਬ ਆਪਣੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਨਕੋਦਰ ਨੂੰ ਚੱਲੇ ਸੀ ਤੇ ਰੂਪਨਗਰ ਕੋਲ ਇੱਕ ਟਰੱਕ ਨਾਲ ਗੱਡੀ ਦਾ ਐਕਸੀਡੇੰਟ ਹੋ ਗਿਆ. ਜਿਸ ਵਿੱਚ ਉਨ੍ਹਾਂ ਦੇ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਸੀ. ਉਸ ਦਿਨ ਪਹਿਲੀ ਵਾਰ ਤੇਜਪਾਲ ਨੇ ਗੁਰਦਾਸ ਮਾਨ ਜੀ ਨੂੰ ਬੈਲਟ ਲਗਾਉਣ ਲਈ ਕਿਹਾ ਸੀ ਜਿਸਦੇ ਥੋੜੀ ਦੇਰ ਬਾਅਦ ਐਕਸੀਡੇੰਟ ਹੋ ਗਿਆ. ਸਾਂਈ ਜੀ ਨੇ ਗੁਰਦਾਸ ਮਾਨ ਜੀ ਦੇ ਡਰਾਈਵਰ ਨੂੰ ਪਹਿਲਾਂ ਹੀ ਕਿਹਾ ਸੀ, ਕੀ ਇਹ ਗੱਡੀ ਤੇਰੇ ਤੇ ਭਾਰੀ ਹੈ ਇਸਨੂੰ 2 ਦਿਨ ਲਈ ਦਰਬਾਰ ਛੱਡ ਜਾਈਂ. ਫਿਰ ਗੁਰਦਾਸ ਮਾਨ ਜੀ ਪ੍ਰੋਗ੍ਰਾਮ ਲਈ ਕੈਨੇਡਾ ਚਲੇ ਗਾਏ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਡਰਾਈਵਰ ਨੂੰ ਕਿਹਾ ਸੀ ਕੀ ਗੱਡੀ ਦਰਬਾਰ ਛੱਡ ਜਾਈਂ. ਪਰ ਤੇਜਪਾਲ ਗੱਡੀ ਲੇਕੇ ਆਪਣੇ ਦੋਸਤਾਂ ਕੋਲ ਦਿੱਲੀ ਚਲਾ ਗਿਆ, ਕੁਛ ਦਿਨ ਬਾਦ ਓਹ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਲਈ ਨਿਕਲ ਪਿਆ, ਗੱਡੀ ਵਿੱਚ ਉਨ੍ਹਾਂ ਪਹਿਲਾਂ ਸ਼ਰਾਬ ਪੀਤੀ ਫੇਰ ਸਫ਼ਰ ਸ਼ੁਰੂ ਕੀਤਾ. ਰਸਤੇ ਵਿੱਚ ਜਲੰਧਰ ਪਹੁੰਚੇ ਤਾਂ ਯਾਦ ਆਇਆ ਕੀ ਸਾਂਈ ਜੀ ਨੇ ਗੱਡੀ ਛੱਡਣ ਨੂੰ ਕਿਹਾ ਸੀ. ਓਹ ਨਕੋਦਰ ਪਹੁੰਚਿਆ, ਗੱਡੀ ਦਰਬਾਰ ਦੇ ਬਾਹਰ ਖੜੀ ਕਰਕੇ ਅੰਦਰ ਗਿਆ, ਤੇ ਸਾਂਈ ਜੀ ਨੂੰ ਕਿਹਾ ਕਿ ਮੈਂ ਗੱਡੀ ਛੱਡਣ ਆਇਆਂ , ਸਾਂਈ ਜੀ ਨੇ ਪੁਛਿੱਆ "ਗੱਡੀ ਵਿਚ੍ਹ ਸ਼ਰਾਬ ਵੀ ਪਈ ਹੈ" ਹੁਣ ਸਾਂਈ ਜੀ ਨੂੰ ਕੌਣ ਝੂਠ ਬੋਲੇ, ਤੇਜਪਾਲ ਨੇ ਕਿਹਾ ਹਾਂਜੀ ਪਈ ਹੈ. ਸਾਂਈ ਜੀ ਨੇ ਕਿਹਾ “ਗੱਡੀ ਛੱਡਣ ਆਈਆਂ ਕੇ ਆਪਣੇ ਯਾਰਾਂ ਨਾਲ ਪਿਕਨਿਕ ਮਨਾਉਣ ਆਈਆਂ”. ਮਤਲਬ ਗੱਡੀ ਛੱਡਣੀ ਸੀ ਤਾਂ ਪਹਿਲਾਂ ਹੀ ਛੱਡ ਜਾਂਦਾ. ਫਕ਼ੀਰ ਆਪਣੇ ਬੋਲਾਂ ਦੇ ਪੱਕੇ ਹੁੰਦੇ ਨੇ, ਓਹ ਉਸ ਮੌਕੇ ਨੂੰ ਸੰਭਾਲਣਾ ਚਾਹੁੰਦੇ ਸੀ ਪਰ ਨਹੀਂ ਸੰਭਲਿਆ.