MENU

Dera Baba Murad

  ਜੈ ਬਾਬਾ ਸ਼ੇਰੇ ਸ਼ਾਹ ਜੀ | ਜੈ ਬਾਬਾ ਮੁਰਾਦ ਸ਼ਾਹ ਜੀ | ਜੈ ਬਾਬਾ ਲਾਡੀ ਸ਼ਾਹ ਜੀ

 

ਫੇਰ 09-01-2001 ਨੂੰ ਜਦ ਐਕਸੀਡੇੰਟ ਹੋਇਆ ਤੇ ਗੱਡੀ ਨੇ 3 ਪਲਟੀਆਂ ਖਾਦੀਆਂ, ਜਿਸ ਵਿੱਚ ਦ੍ਰਿਵੇਰ ਤੇਜਪਾਲ ਦੀ ਮੌਤ ਹੋਗਈ ਸੀ. ਗੁਰਦਾਸ ਮਾਨ ਜੀ ਨੂੰ ਕੁੱਛ ਲੋਕਾਂ ਨੇ ਗੱਡੀ ਵਿੱਚੋਂ ਕੱਡਿਆ ਤੇ ਹਸਪਤਾਲ ਲੇਕੇ ਗਏ, ਗੁਰਦਾਸ ਜੀ ਦਸਦੇ ਨੇ ਕਿ ਉਨ੍ਹਾਂ ਨੂੰ ਲੱਗਿਆ ਸੀ ਜੱਗ ਤੋਂ ਜਾਣ ਦਾ ਵੇਲਾ ਆਗਿਆ ਪਰ ਸਾਂਈ ਜੀ ਨੇ ਬਚਾ ਲਿਆ. ਤੇ ਕੁੱਛ ਦਿਨਾਂ ਬਾਅਦ ਚਲਨ ਫਿਰਨ ਲਗ ਗਏ, ਫਿਰ 26-01-2001 ਨੂੰ " ਰੁੜਕਾ ਕਲਾਂ" ਗਾਕੇ ਆਏ. ਰੁਰ੍ਕਾ ਪਿੰਡ ਜੰਡਿਆਲਾ ਸ਼ਿਹਰ ਕੋਲ ਹੈ ਜਿੱਥੇ ਬਾਬਾ ਚਿੰਤਾ ਭਗਤ ਜੀ ਤੇ ਬਾਬਾ ਅਮੀ ਚੰਦ ਜੀ ਦੀ ਦਰਗਾਹ ਹੈ, ਬਾਬਾ ਅਮੀ ਚੰਦ ਜੀ ਵੀ ਸਾਂਈ ਜੀ ਦੀ ਤਰ੍ਹਾਂ ਬਹੁਤ ਪੁੱਜੇ ਹੋਏ ਫਕ਼ੀਰ ਸੀ ਤੇ ਅਕਸਰ ਸਿੱਖਿਆ ਲਈ ਬਾਪੂ ਬ੍ਰਹਮ ਜੋਗੀ ਜੀ ਕੋਲ ਆਉਂਦੇ ਹੁੰਦੇ ਸੀ. ਰੁੜਕਾ ਕਲਾਂ ਹਮੇਸ਼ਾ 26 ਜਨਵਰੀ ਨੂੰ ਮੇਲਾ ਹੁੰਦਾ ਹੈ ਜਿੱਥੇ ਗੁਰਦਾਸ ਜੀ 1988 ਤੋਂ ਲਗਾਤਾਰ ਗਾ ਰਹੇ ਨੇ. ਉਸ ਵੇਲੇ ਗੁਰਦਾਸ ਜੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸੀ ਫਿਰ ਵੀ ਕੁੱਛ ਸਮੇ ਲਈ ਹਾਜਰੀ ਜਰੂਰ ਲਗਾ ਕੇ ਆਏ.

ਦੂਜਾ ਐਕਸੀਡੇੰਟ 20-01-2007 ਨੂੰ ਕਰਨਾਲ ਸ਼ਿਹਰ ਕੋਲ ਹੋਇਆ, ਜਿਸ ਵਿੱਚ ਗੱਡੀ ਉਨ੍ਹਾਂ ਦਾ ਡਰਾਇਵਰ ਗਣੇਸ਼ ਚਲਾ ਰਿਹਾ ਸੀ, ਐਕਸੀਡੇੰਟ ਕਰਨਲ ਵਿੱਚ ਹੋਇਆ ਤੇ ਨਕੋਦਰ ਸਾਂਈ ਜੀ ਦੀ ਮਾਲਿਸ਼ ਹੋ ਰਹੀ ਸੀ. ਕਾਲਾ ਕਹਿੰਦਾ ਸਾਂਈ ਜੀ ਤੁਹਾਡੇ ਸ਼ਰੀਰ ਤੇ ਨੀਲ ਕਿਵੇਂ ਪੈ ਗਏ ਰਾਤੋ ਰਾਤ, ਸਾਂਈ ਜੀ ਨੇ ਕਿਹਾ ਦੱਸਦੇ ਹਾਂ ਕਾਲੇ ਤੂੰ ਮਾਲਿਸ਼ ਕਰ. ਫਿਰ ਕਿਹਾ TV ਲਗਾ, ਕਾਲੇ ਨੇ TV ਲਗਾਇਆ ਤਾਂ ਨੀਚੇ ਖਬਰ ਆ ਰਹੀ ਸੀ "ਗੁਰਦਾਸ ਮਾਨ ਕਾ ਐਕਸੀਡੇੰਟ" ਗੁਰੂ ਹਮੇਸ਼ਾ ਆਪਣੇ ਮੁਰੀਦ ਦਾ ਕਸ਼ਟ ਆਪਣੇ ਤੇ ਲੈ ਲੈਂਦਾ. ਐਕਸੀਡੇੰਟ ਦੇ 2 ਦਿਨ ਬਾਦ ਹੀ ਗੁਰਦਾਸ ਜੀ ਡੇਰੇ ਆਏ ਤੇ ਸਾਂਈ ਜੀ ਕੋਲ ਬੈਠੇ ਪਰ ਉਨ੍ਹਾਂ ਤੋਂ ਬੈਠਿਆ ਨਾ ਜਾਵੇ, ਗੁਰਦਾਸ ਜੀ ਬੈਠੇ ਤਾਂ ਸਾਂਈ ਜੀ ਕਹਿੰਦੇ ਗੁਰਦਾਸ ਪਾਣੀ ਦਾ ਗਲਾਸ ਲੇਕੇ ਆਈਂ. ਫਿਰ ਬੈਠਣ ਤਾਂ ਸਾਂਈ ਜੀ ਫਿਰ ਕੁੱਛ ਲੇਕੇ ਆਉਣ ਨੂੰ ਕਹਿੰਦੇ. ਦੇਖਣ ਵਾਲੇ ਨੂੰ ਅਜੀਬ ਲਗਦਾ ਪਰ ਗੁਰਦਾਸ ਜੀ ਦਸਦੇ ਨੇ ਕਿ ਸਾਂਈ ਜੀ ਨੇ ਉਨ੍ਹਾਂ ਨੂੰ ਉਠਾ ਉਠਾ ਕੇ ਉਨ੍ਹਾਂ ਦੇ ਸਾਰੇ ਵਲ ਸਿੱਧੇ ਕਰ ਦਿੱਤੇ. ਫਿਰ ਗੁਰਦਾਸ ਜੀ ਜਦੋਂ ਜਾਣ ਲੱਗੇ ਤਾਂ ਸਾਂਈ ਜੀ ਨੇ ਕਿਹਾ ਕੱਲ ਮੇਲਾ ਹੈ " ਰੁੜਕਾ ਕਲਾਂ" ਚਾਹੇ ਥੋੜਾ ਗਾ ਲਈੰ ਪਰ ਹਾਜਰੀ ਲਗਾਕੇ ਆਈਂ. ਗੁਰਦਾਸ ਜੀ ਦੱਸਦੇ ਨੇ ਓਹ 10 ਮਿੰਟ ਗਾਉਣ ਲਈ ਗਏ ਸੀ. ਪਰ ਉਨ੍ਹਾਂ ਨੂੰ ਇਹੋ ਜਿਹਾ ਸੁਰੂਰ ਆਇਆ ਆਪਣੇ ਗੁਰੂ ਦੀ ਕਿਰਪਾ ਦਾ, ਕਿ 1.5 ਘੰਟਾ ਪੱਟੀ ਬੰਨੀ ਦੇ ਵਿੱਚ ਗਾਉਂਦੇ ਰਹੇ.

ਜਦੋਂ ਸਾਂਈ ਜੀ ਕਾਫੀ ਵ੍ਰਿਧ ਹੋਗਏ ਸੀ ਤਾਂ ਮੇਲੇ ਵਿੱਚ ਇੱਕ ਜਾਂ ਦੋ ਵਾਰ ਹੀ ਦਰਸ਼ਨ ਦੇਣ ਆਉਂਦੇ ਸੀ, ਇੱਕ ਵਾਰ ਸਾਂਈ ਜੀ ਪੌੜੀਆਂ ਚੜ ਰਹੇ ਸੀ ਤਾਂ ਬਹੁਤ ਨੀਵੇਂ ਹੋਕੇ ਚੜ ਰਹੇ ਸੀ, ਇੱਕ ਸੇਵਾਦਾਰ ਨੇ ਹੱਥ ਬੰਨਕੇ ਕਿਹਾ ਸਾਂਈ ਜੀ ਥੋੜਾ ਸਿੱਧੇ ਹੋਕੇ ਚਲੋ, ਸਾਂਈ ਜੀ ਕਹਿੰਦੇ “ਕਾਕਾ ਅਸੀਂ ਜੋ ਵੀ ਖੱਟਿਆ ਨੀਵੇਂ ਹੋਕੇ ਹੀ ਖੱਟਿਆ”. ਉਨ੍ਹਾਂ ਇੱਕ ਹੀ ਨੁਕਤੇ ਵਿੱਚ ਸੱਬ ਕਹਿ ਦਿੱਤਾ. ਸਾਂਈ ਜੀ ਹਰ ਮੋੜ ਤੇ ਕੋਈ ਨਾ ਕੋਈ ਸਿਖਿਆ ਦੇ ਜਾਂਦੇ ਸੀ, ਇਸ ਫਕ਼ੀਰ ਦੀ ਅਜਮਾਇਸ਼ ਲਈ ਬਹੁਤ ਲੋਗ ਆਏ ਤੇ ਸਬ ਨਤਮਸਤਕ ਹੋਕੇ ਗਏ, ਇੱਕ ਵਾਰ ਇੱਕ ਬੰਦੇ ਨੇ ਸਾਂਈ ਜੀ ਨੂੰ ਸਵਾਲ ਕੀਤਾ ਕਹਿੰਦਾ ਬਾਬਾ ਜੀ ਪਿਆਰ ਦੀ ਕਿ ਮਤਲਬ ਹੈ, ਸਾਂਈ ਜੀ ਕਹਿੰਦੇ “ਜਿੱਥੇ ਮਤਲਬ ਆਜੇ ਉਥੇ ਪਿਆਰ ਨਹੀ ਹੁੰਦਾ”.

ਗੁਰਦਾਸ ਮਾਨ ਜੀ ਸਾਂਈ ਜੀ ਦੇ ਸਬਤੋਂ ਪਿਆਰੇ ਬਣੇ, ਸਾਂਈ ਜੀ ਨੇ 2006 ਮੇਲੇ ਵਿੱਚ ਆਪਣੀ ਪਗੜੀ ਉਤਾਰ ਕੇ ਗੁਰਦਾਸ ਮਾਨ ਜੀ ਦੇ ਸਿਰ ਤੇ ਰਖ ਦਿੱਤੀ ਸੀ. ਪਗੜੀ ਆਪਣੇ ਮੁਰੀਦ ਨੂੰ ਦੇਣ ਦਾ ਮਤਲਬ ਹੁੰਦਾ ਕੀ ਗੁਰੂ ਆਪਣਾ ਸਬ ਕੁੱਛ ਆਪਣੇ ਮੁਰੀਦ ਨੂੰ ਅਰਪਿਤ ਕਰ ਦਿੰਦਾ ਹੈ. ਤੇ ਮੁਰੀਦ ਨੂੰ ਸਦਾ ਸਦਾ ਲਈ ਆਪਣਾ ਬਣਾ ਲੈਂਦਾ. ਸਾਂਈ ਜੀ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਹੀ ਆਪਣੀ ਜਗ੍ਹਾਂ ਜ਼ਮੀਨ ਦੇ ਅੰਦਰ ਪਟਵਾ ਕੇ ਰੱਖੀ ਸੀ, ਲੋਗ ਆਪਣੇ ਘਰ ੳੱਚੇ ਚੱਕਦੇ ਨੇ, ਪਰ ਆਪਣੀ ਜਗ੍ਹਾਂ ਜ਼ਮੀਨ ਦੇ ਅੰਦਰ, ਇੱਕ ਸਤਗੁਰੂ ਹੀ ਬਣਾ ਸਕਦਾ. ਉਨ੍ਹਾਂ ਨੂੰ ਪਤਾ ਸੀ ਕਿ ਜਾਣਾ. ਸਾਂਈ ਜੀ ਕਹਿੰਦੇ ਹੁੰਦੇ ਸੀ "ਜਦੋਂ ਮੈਂ ਵੇਖਦਾਂ ਰੋਜ਼ਾ ਏਹੋ ਗੱਲ ਯਾਦ ਆਉਂਦੀ ਹੈ, ਚਲੋ ਚਲ ਯਾਦ ਆਉਂਦੀ ਹੈ, ਚਲੋ ਚੱਲ ਯਾਦ ਆਉਂਦੀ ਹੈ" ਦੁਨਿਆਵੀ ਮੋਹ ਮਾਇਆ ਨੂੰ ਛੱਡ ਕੇ ਯਾਰ ਨੂੰ ਮਿਲਣ ਦੀ ਉਡੀਕ. ਫੇਰ 1 May 2008 ਨੂੰ ਵੀਰਵਾਰ ਵਾਲੇ ਦਿਨ ਸਾਂਈ ਜੀ ਨੇ ਸ਼ਰੀਰ ਛੱਡ ਦਿੱਤਾ. ਜਿਨ੍ਹਾਂ ਦੀ ਮਜ਼ਾਰ ਵੀ ਡੇਰਾ ਬਾਬਾ ਮੁਰਾਦ ਸ਼ਾਹ ਵਿੱਚ ਬਣੀ ਹੋਈ ਹੈ. "ਮੇਰਾ ਲਿੱਖ ਲੈ ਗੁਲਾਮਾਂ ਵਿੱਚ ਨਾਂ" ਸਾਂਈ ਜੀ ਦੀ ਪਸੰਦੀਦਾ ਕ਼ਵਾੱਲੀ ਸੀ. ਸਾਂਈ ਜੀ ਹਮੇਸ਼ਾ ਆਪਣੇ ਆਪ ਨੂੰ ਗੁਲਾਮ ਲਿਖਦੇ ਰਹੇ ਸੀ.

 

ਸਾਂਈ ਜੀ ਦੀ ਬਰਸੀ ਹਰ ਸਾਲ 1 - 2 ਮਈ ਨੂੰ ਧੂਮ ਧਾਮ ਨਾਲ ਮਨਾਈ ਜਾਂਦੀ ਹੈ. ਜਿੱਥੇ ਲਖਾਂ ਵਿੱਚ ਸੰਗਤ ਪਹੁੰਚਦੀ ਹੈ.